ਪੰਜਾਬ

punjab

ETV Bharat / state

ਲੋਕ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ, ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ - People of Village Chohle disturbed

ਲੁਧਿਆਣਾ ਦੇ ਪਿੰਡ ਛੋਹਲੇ ਦੇ ਲੋਕ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਟੁੱਟੀਆਂ ਸੜਕਾਂ ਅਤੇ ਅੱਧ ਵਿਚਾਲੇ ਪਏ ਸੀਵਰੇਜ ਦੇ ਕੰਮ ਕਾਰਣ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।

dirty sewage water
ਲੁਧਿਆਣਾ ਦੇ ਪਿੰਡ ਛੋਹਲੇ ਦੇ ਲੋਕ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ (ETV BHARAT PUNJAB (ਰਿਪੋਟਰ,ਲੁਧਿਆਣਾ))

By ETV Bharat Punjabi Team

Published : Aug 27, 2024, 11:34 AM IST

ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ (ETV BHARAT PUNJAB (ਰਿਪੋਟਰ,ਲੁਧਿਆਣਾ))

ਲੁਧਿਆਣਾ:ਜ਼ਿਲ੍ਹੇ ਦੇ ਪਿੰਡ ਛੋਹਲੇ ਦੇ ਲੋਕ ਪਿਛਲੇ 6 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ। ਦਰਅਸਲ ਪਿੰਡ ਦੇ ਵਿੱਚ ਕਰੋੜਾਂ ਰੁਪਏ ਦੀ ਗਰਾਂਟ ਆਉਣ ਦੇ ਬਾਵਜੂਦ ਵੀ ਪਿੰਡ ਦੇ ਕੰਮ ਨਹੀਂ ਹੋਏ। ਕੁਝ ਸਮੇਂ ਪਹਿਲਾਂ ਹੀ ਪਿੰਡ ਦਾ ਸ਼ਮਸ਼ਾਨ ਘਾਟ ਬਣਿਆ ਹੈ, ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨੇੜਲੀ ਕਲੋਨੀਆਂ ਤੋਂ ਪਾਣੀ ਆਉਣ ਕਰਕੇ ਸੀਵਰੇਜ ਜਾਮ ਹੋ ਗਿਆ ਹੈ ਅਤੇ ਨਵਾਂ ਸੀਵਰੇਜ ਪਾਉਣ ਲਈ ਜੋ ਪਾਈਪਲਾਈਨ ਪੱਟੀ ਗਈ ਹੈ ਉਸ ਵਿੱਚ ਹੁਣ ਤੱਕ ਕੰਮ ਨਹੀਂ ਹੋਇਆ। ਜਿਸ ਕਰਕੇ ਲੋਕਾਂ ਦਾ ਇੱਥੋਂ ਲੰਘਣਾ ਵੀ ਔਖਾ ਹੈ। ਪਿੰਡ ਦੀਆਂ ਸੜਕਾਂ ਵਿੱਚ ਟੋਏ ਪਏ ਹੋਏ ਹਨ।


ਤੰਗ ਪਰੇਸ਼ਾਨ ਹੋਕੇ ਨੂਹਾਂ ਘਰ ਛੱਡ ਕੇ ਜਾ ਰਹੀਆਂ ਹਨ:ਹਾਲਾਤ ਇਹ ਨੇ ਕਿ ਪਿੰਡ ਦੀਆਂ ਨੂਹਾਂ ਘਰ ਛੱਡ ਕੇ ਜਾ ਰਹੀਆਂ ਹਨ ਕਿਉਂਕਿ ਬੱਚੇ ਸਕੂਲ ਵੀ ਨਹੀਂ ਜਾ ਪਾ ਰਹੇ। ਖਾਸ ਕਰਕੇ ਜਦੋਂ ਮੀਂਹ ਪੈ ਜਾਂਦਾ ਹੈ, ਤਾਂ ਸੜਕ ਦੇ ਵਿੱਚ ਪਏ ਖੱਡੇ ਵੀ ਨਹੀਂ ਵਿਖਾਈ ਦਿੰਦੇ ਜਿਸ ਕਰਕੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਕੋਈ ਰਿਸ਼ਤਾ ਵੀ ਨਹੀਂ ਕਰਦਾ, ਕਿਉਂਕਿ ਪਿੰਡ ਦੇ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਕਿਹਾ ਕਿ ਥੋੜ੍ਹੇ ਨਹੀਂ ਬਹੁਤ ਜ਼ਿਆਦਾ ਸਮੇਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਹਾਲਾਤ ਬੁਰੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਵੇਲੇ ਉਹਨਾਂ ਦੇ ਕੰਮ ਨਹੀਂ ਹੋਏ।


ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ:ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪਿੰਡ ਵੱਲ ਧਿਆਨ ਦਿੱਤਾ ਜਾਵੇ ਅਤੇ ਇੱਥੇ ਦੇ ਲੋਕ ਜੋ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਨਿਤ ਦਿਨ ਹਾਦਸੇ ਹੋ ਰਹੇ ਹਨ। ਪਿੰਡ ਦੇ 6 ਵਾਰ ਮੈਂਬਰ ਪੰਚਾਇਤ ਨੇ ਵੀ ਕਿਹਾ ਕਿ ਇੱਥੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਪਿੰਡ ਵਿੱਚ ਕੰਮ ਨਹੀਂ ਹੋਇਆ।

ABOUT THE AUTHOR

...view details