ਪੰਜਾਬ

punjab

By ETV Bharat Punjabi Team

Published : Jan 25, 2024, 8:19 PM IST

ETV Bharat / state

ਅਧਿਆਪਕਾਂ ਦੇ ਡਰੋਂ ਸਕੂਲ 'ਚ ਬੈਗ ਛੱਡ ਫ਼ਰਾਰ ਹੋਇਆ ਨਿੱਜੀ ਸਕੂਲ ਦਾ ਬੱਚਾ, ਪ੍ਰਬੰਧਕਾਂ 'ਤੇ ਉੱਠੇ ਸਵਾਲ

School Childrem Missing: ਲੁਧਿਆਣਾ ਦੇ ਨਿੱਜੀ ਸਕੂਲ ਦਾ ਵਿਦਿਆਰਥੀ ਅਧਿਆਪਕਾਂ ਦੀ ਕੁੱਟ ਤੋਂ ਡਰਦਾ ਹੋਇਆ ਸਕੂਲ 'ਚ ਬੈਗ ਛੱਡ ਕੇ ਫ਼ਰਾਰ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਨੇ ਹੰਗਾਮਾ ਕੀਤਾ ਤਾਂ ਪੁਲਿਸ ਵਲੋਂ ਉਸ ਨੂੰ ਲੱਭਿਆ ਗਿਆ।

ਸਕੂਲ ਤੋਂ ਭੱਜਿਆ ਬੱਚਾ
ਸਕੂਲ ਤੋਂ ਭੱਜਿਆ ਬੱਚਾ

ਪਰਿਵਾਰਕ ਮੈਂਬਰ ਤੇ ਪੁਲਿਸ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਇਥੋਂ ਦੇ ਸੁਭਾਸ਼ ਨਗਰ ਇਲਾਕੇ ਦੇ ਵਿੱਚ ਸਥਿਤ ਗਰੀਨਲੈਂਡ ਪਬਲਿਕ ਸਕੂਲ ਦਾ ਇੱਕ ਵਿਦਿਆਰਥੀ ਸਕੂਲ ਦੇ ਵਿੱਚੋਂ ਭੱਜ ਗਿਆ। ਦਰਅਸਲ ਬੱਚੇ ਨੇ ਸਕੂਲ ਦਾ ਹੋਮਵਰਕ ਨਹੀਂ ਕੀਤਾ ਸੀ ਜਿਸ ਕਰਕੇ ਉਸ ਨੂੰ ਅਧਿਆਪਕਾਂ ਦੀ ਝਿੜਕ ਦਾ ਡਰ ਸੀ, ਜਿਸ ਕਰਕੇ ਅੱਜ ਸਵੇਰੇ ਜਦੋਂ ਸਕੂਲ ਲੱਗਿਆ ਤਾਂ ਉਹ ਸਕੂਲ ਦੇ ਵਿੱਚ ਬੈਗ ਰੱਖ ਕੇ ਨਾਲ ਦੀ ਨਾਲ ਹੀ ਸਕੂਲ ਦੇ ਗੇਟ ਤੋਂ ਬਾਹਰ ਚਲਾ ਗਿਆ। ਜਿਸ ਤੋਂ ਬਾਅਦ ਸਕੂਲ ਦੇ ਪ੍ਰਬੰਧਕਾਂ ਵੱਲੋਂ ਬੱਚੇ ਦੇ ਮਾਤਾ-ਪਿਤਾ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ।

ਸਕੂਲ ਤੋਂ ਭੱਜਿਆ ਬੱਚਾ: ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਆ ਕੇ ਸਕੂਲ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਅਤੇ ਗੇਟ 'ਤੇ ਤੈਨਾਤ ਸੁਰੱਖਿਆ ਮੁਲਾਜ਼ਮ 'ਤੇ ਵੀ ਸਵਾਲ ਖੜੇ ਕੀਤੇ ਤੇ ਨਾਲ ਹੀ ਸਕੂਲ ਪ੍ਰਬੰਧਕਾਂ 'ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬੱਚਾ ਕਿਵੇਂ ਸਕੂਲ ਵਿੱਚੋਂ ਚਲਾ ਗਿਆ ਤੇ ਕਿਸੇ ਨੇ ਉਸਨੂੰ ਵੇਖਿਆ ਕਿਉਂ ਨਹੀਂ ਅਤੇ ਜੋ ਗਾਰਡ ਗੇਟ 'ਤੇ ਤੈਨਾਤ ਸੀ ਉਹ ਉਸ ਵੇਲੇ ਕੀ ਕਰ ਰਿਹਾ ਸੀ। ਜਿਸ ਤੋਂ ਬਾਅਦ ਇਸ ਸਬੰਧੀ ਨੇੜਲੇ ਪੁਲਿਸ ਸਟੇਸ਼ਨ ਵਿੱਚ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਦੇ ਸੁੱਖ ਦਾ ਸਾਹ ਲਿਆ।

ਪਰਿਵਾਰ ਨੇ ਸਕੂਲ ਪ੍ਰਬੰਧਕਾਂ 'ਤੇ ਚੁੱਕੇ ਸਵਾਲ: ਇਸ ਤੋਂ ਪਹਿਲਾਂ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਬੱਚੇ ਨੂੰ ਸਕੂਲ ਭੇਜਿਆ ਗਿਆ ਸੀ ਪਰ ਉਹ ਸਕੂਲ ਦੇ ਵਿੱਚ ਆਉਂਦੇ ਹੀ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਦੀ ਇਹ ਅਣਗਹਿਲੀ ਹੈ, ਪਤਾ ਲੱਗਾ ਹੈ ਕਿ ਬੱਚਾ ਸਕੂਲ ਦੇ ਗੇਟ ਤੋਂ ਬਾਹਰ ਆਸਾਨੀ ਦੇ ਨਾਲ ਚਲਾ ਗਿਆ ਅਤੇ ਉਸ ਨੂੰ ਨਾ ਹੀ ਕਿਸੇ ਨੇ ਰੋਕਿਆ ਤੇ ਨਾ ਹੀ ਉਸ ਵੱਲ ਕਿਸੇ ਨੇ ਧਿਆਨ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਸਕੂਲ ਪ੍ਰਸ਼ਾਸਨ ਦੀ ਵੱਡੀ ਗਲਤੀ ਹੈ, ਸਕੂਲ ਪ੍ਰਸ਼ਾਸਨ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਮਾਪੇ ਬੱਚਿਆਂ ਨੂੰ ਸਕੂਲ ਭੇਜ ਰਹੇ ਹਨ ਤਾਂ ਉਹ ਉਹਨਾਂ ਦੀ ਜਿੰਮੇਵਾਰੀ ਬਣ ਜਾਂਦੇ ਹਨ। ਹਾਲਾਂਕਿ ਇਸ ਮਾਮਲੇ 'ਤੇ ਸਕੂਲ ਦੇ ਪ੍ਰਸ਼ਾਸਨ ਵੱਲੋਂ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਪਰ ਸਕੂਲ ਪ੍ਰਸ਼ਾਸਨ 'ਤੇ ਸਵਾਲ ਜ਼ਰੂਰ ਉੱਠ ਰਹੇ ਹਨ।

ਪੁਲਿਸ ਨੇ ਲੱਭਿਆ ਬੱਚਾ: ਇਸ ਦੌਰਾਨ ਸੁਭਾਸ਼ ਨਗਰ ਦੇ ਐੱਸਐੱਚਓ ਨੇ ਕਿਹਾ ਕਿ ਸਾਨੂੰ ਸਕੂਲ ਵੱਲੋਂ ਅਤੇ ਬੱਚੇ ਦੇ ਮਾਪਿਆਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅਸੀਂ ਸਕੂਲ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਦੇਖਿਆ ਕਿ ਬੱਚਾ ਖੁਦ ਹੀ ਸਕੂਲ ਦੇ ਬਾਹਰ ਬਿਨਾਂ ਬੈਗ ਤੋਂ ਜਾ ਰਿਹਾ ਹੈ। ਜਿਸ ਤੋਂ ਬਾਅਦ ਅਸੀਂ ਪੂਰੇ ਇਲਾਕੇ ਦੇ ਵਿੱਚ ਜਾਂਚ ਕੀਤੀ ਤਾਂ ਬੱਚਾ ਸਾਨੂੰ ਬਰਾਮਦ ਹੋ ਗਿਆ, ਇਸ ਤੋਂ ਬਾਅਦ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਿੱਚ ਸਕੂਲ ਪ੍ਰਸ਼ਾਸਨ ਦੀ ਕਿੰਨੀ ਕੁ ਗਲਤੀ ਹੈ ਇਸ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਬੱਚੇ ਦੇ ਸਕੂਲ ਵਿੱਚੋਂ ਜਾਣ ਦਾ ਕਾਰਨ ਉਸ ਵੱਲੋਂ ਹੋਮਵਰਕ ਪੂਰਾ ਨਾ ਕਰਨਾ ਸੀ, ਜਿਸ ਦੇ ਡਰ ਕਰਕੇ ਬੱਚਾ ਸਕੂਲ ਹੀ ਨਹੀਂ ਗਿਆ।

ABOUT THE AUTHOR

...view details