ਲੁਧਿਆਣਾ:ਗਣਤੰਤਰ ਦਿਹਾੜੇ ਮੌਕੇ ਭਾਰਤੀ ਫੌਜ ਵੱਲੋਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਵਿੱਚ ਵਿਸ਼ੇਸ਼ ਤੌਰ 'ਤੇ ਭਾਰਤੀ ਫੌਜ ਦਾ ਗੌਰਵ ਦਿਖਾਉਣ ਲਈ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਹਥਿਆਰ ਲੋਕਾਂ ਲਈ ਪ੍ਰਦਰਸ਼ਿਤ ਕੀਤੇ ਗਏ । ਇਸ ਵਿੱਚ ਖਾਸ ਤੌਰ 'ਤੇ ਭਾਰਤੀ ਛੋਟੀ ਰੇਂਜ ਦੀਆਂ ਮਿਜਾਈਲ, ਵੱਡੀ ਰੇਂਜ ਦੀਆਂ ਮਿਜਾਈਲ, ਰਡਾਰ ਇਸ ਤੋਂ ਇਲਾਵਾ ਮਿਲਟਰੀ ਦੇ ਹੋਰ ਹਥਿਆਰ ਵੀ ਪ੍ਰਦਰਸ਼ਨੀ 'ਚ ਲਗਾਏ ਗਏ। ਜਿਸ ਨੂੰ ਵੇਖਣ ਲਈ ਲੋਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ।
ਕੀ ਤੁਸੀਂ ਦੇਖੇ ਨੇ ਫੌਜ ਦੇ ਇਹ ਹਥਿਆਰ? (ETV Bharat) ਭਾਰਤੀ ਫੌਜ ਦੇ ਆਧੁਨਿਕ ਹਥਿਆਰ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫੌਜ ਦੇ ਜਵਾਨਾਂ ਨੇ ਕਿਹਾ ਕਿ ਭਾਰਤ ਦੇ ਗੌਰਵ ਨੂੰ ਵਿਖਾਉਣ ਦੇ ਲਈ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਭਾਰਤੀ ਫੌਜ ਕਿੰਨੀ ਸਮਰੱਥ ਹੈ ਅਤੇ ਉਹਨਾਂ ਕੋਲ ਕਿਸ ਤਰ੍ਹਾਂ ਦੇ ਆਧੁਨਿਕ ਹਥਿਆਰ ਹਨ। ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਹਥਿਆਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਹਥਿਆਰ ਕਦੋਂ, ਕਿਵੇਂ ਅਤੇ ਕਿੱਥੇ ਕੰਮ ਆਉਂਦੇ ਹਨ ।
ਕੀ ਤੁਸੀਂ ਦੇਖੇ ਨੇ ਫੌਜ ਦੇ ਇਹ ਹਥਿਆਰ? (ETV Bharat) ਲੋਕਾਂ ਨੂੰ ਤਿਰੰਗੇ ਦਿੱਤੇ
ਫੌਜੀ ਜਵਾਨਾਂ ਨੇ ਦੱਸਿਆ ਇਹਨਾਂ ਹਥਿਆਰਾਂ ਨਾਲ ਹੀ ਭਾਰਤੀ ਫੌਜ ਵੱਲੋਂ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਜਾਂਦੇ ਹਨ। ਇਸ ਦੌਰਾਨ ਇਹ ਪ੍ਰਦਰਸ਼ਨੀ ਵੇਖਣ ਆਉਣ ਵਾਲੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਆਰਮੀ ਦੇ ਜਵਾਨਾਂ ਵੱਲੋਂ ਤਿਰੰਗੇ ਦੇ ਕੇ ਉਨਾਂ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ। ਇਸ ਪ੍ਰਦਰਸ਼ਨੀ ਦੌਰਾਨ ਲੋਕਾਂ ਨੇ ਫੌਜ ਦੇ ਹਥਿਆਰਾਂ ਨਾਲ ਫੋਟੋਆਂ ਖਿੱਚਵਾਈਆਂ।