ਲੁਧਿਆਣਾ:ਲੁਧਿਆਣਾ ਦੀ ਕਾਸ਼ਵੀ ਜੈਨ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਹੋਇਆ ਹੈ, ਉਸ ਨੇ ਟੈਕ ਬਾਈਟਸ ਨਾਂ ਦਾ ਇੱਕ ਰੈਸਟੋਰੈਂਟ ਦਾ ਮਾਡਲ ਤਿਆਰ ਕੀਤਾ ਹੈ। ਇਹ ਮਾਡਲ ਪੂਰੀ ਤਰ੍ਹਾਂ ਆਟੋਮੈਟਿਕ ਹੈ, ਜਿੱਥੇ ਦਰਵਾਜ਼ੇ ਵੀ ਸੈਂਸਰ ਦੇ ਨਾਲ ਖੁੱਲਦੇ ਹਨ। ਬਾਇਓਮੈਟਰਿਕ ਦੇ ਨਾਲ ਕੋਈ ਵੀ ਗ੍ਰਾਹਕ ਰੈਸਟੋਰੈਂਟ ਦੇ ਵਿੱਚ ਦਾਖਲ ਹੁੰਦਾ ਹੈ। ਇਸ ਤੋਂ ਇਲਾਵਾ ਫਾਇਰ ਦੇ ਅਤੇ ਸੁਰੱਖਿਆ ਦੇ ਵੱਖਰੇ ਸੈਂਸਰ ਲੱਗੇ ਹੋਏ ਹਨ। ਇਸੇ ਤਰ੍ਹਾਂ ਸਵੈਚਲ ਦਰਵਾਜ਼ੇ ਅਤੇ ਸਮਾਰਟ ਡਸਟਬੀਨ ਦਾ ਵੀ ਇਸ ਵਿੱਚ ਪ੍ਰਬੰਧ ਹੈ। ਇੱਕੋ ਅਨੁਕੂਲ ਐਲਈਡੀ ਲਾਈਟ, ਇਸ ਤੋਂ ਇਲਾਵਾ ਇਸ ਰੈਸਟੋਰੈਂਟ ਦੇ ਵਿੱਚ 2 ਰੋਬਟ ਹੋਣਗੇ। ਜਿੰਨਾਂ ਵਿੱਚੋਂ ਇੱਕ ਰੋਬਟ ਖਾਣਾ ਪ੍ਰਦਾਨ ਕਰੇਗਾ। ਜਦੋਂ ਕਿ ਦੂਜਾ ਰੈਸਟੋਰੈਂਟ ਦੇ ਵਿੱਚ ਮੌਜੂਦ ਮੈਨੂ ਸਕੈਨ ਕਰਨ ਦੇ ਵਿੱਚ ਲੋਕਾਂ ਦੀ ਮਦਦ ਕਰੇਗਾ। ਬਾਰਕੋਡ ਸਕੈਨ ਕਰਨ ਦੇ ਨਾਲ ਮੈਨੂ ਸਾਹਮਣੇ ਆ ਜਾਵੇਗਾ। ਇਸ ਨਾਲ ਤੁਸੀਂ ਆਪਣਾ ਪਸੰਦੀਦਾ ਭੋਜਨ ਆਰਡਰ ਕਰ ਸਕਦੇ ਹੋ।
ਅੱਠਵੀਂ ਜਮਾਤ ਦੀ ਬੱਚੀ ਨੇ ਬਣਾ ਦਿੱਤਾ ਆਜਿਹਾ ਰੈਸਟੋਰੈਂਟ, ਜਿੱਥੇ ਮਨੁੱਖ ਨਹੀਂ ਰੋਬੋਟ ਪਰੋਸਣਗੇ ਖਾਣਾ, ਵੀਡੀਓ ਦੇਖ ਰਹਿ ਜਾਓਗੇ ਹੈਰਾਨ
ਲੁਧਿਆਣਾ ਦੀ ਕਾਸ਼ਵੀ ਜੈਨ ਨੇ ਰੈਸਟੋਰੈਂਟ ਦਾ ਮਾਡਲ ਤਿਆਰ ਕਰਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ ਹੈ।
Published : 6 hours ago
ਵਿਦਿਆਰਥਣ ਕਾਸ਼ਵੀ ਜੈਨ ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਉਸਨੇ ਇਹ ਪ੍ਰੋਜੈਕਟ ਚਾਰ ਮਹੀਨੇ ਦੇ ਵਿੱਚ ਪੂਰਾ ਕੀਤਾ ਹੈ। ਦਰਅਸਲ ਉਸ ਨੂੰ ਇਹ ਪ੍ਰੇਰਨਾ ਬਾਲੀ ਦੇ ਵਿੱਚ ਪਰਿਵਾਰ ਦੇ ਨਾਲ ਹੋਈ ਇੱਕ ਘਟਨਾ ਤੋਂ ਮਿਲੀ। ਇਕ ਵਾਰ ਉਹ ਪਰਿਵਾਰ ਨਾਲ ਰਾਤ ਨੂੰ ਰੈਸਟੋਰੈਂਟ ਵਿੱਚ ਖਾਣਾ ਖਾਣ ਗਏ ਸੀ, ਪਰ ਲੇਟ ਹੋਣ ਕਰਕੇ ਉਹ ਰੈਸਟੋਰੈਂਟ ਬੰਦ ਹੋ ਚੁੱਕਾ ਸੀ। ਜੈਨ ਪਰਿਵਾਰ ਹੋਣ ਕਰਕੇ ਉਹ ਵੈਜ ਖਾਣਾ ਪਸੰਦ ਕਰਦੇ ਸਨ। ਪਰ ਕਿਤੇ ਵੀ ਉਨ੍ਹਾਂ ਨੂੰ ਅਜਿਹਾ ਰੈਸਟੋਰੈਂਟ ਨਹੀਂ ਮਿਲਿਆ ਜੋ ਰਾਤ ਨੂੰ ਖੁੱਲ੍ਹਾ ਹੋਵੇ। ਉਨ੍ਹਾਂ ਨੇ ਕਿਹਾ ਕਿ ਉਦੋਂ ਉਸਨੂੰ ਲੱਗਾ ਕਿ ਅਜਿਹਾ ਰੈਸਟੋਰੈਂਟ ਵੀ ਹੋਣਾ ਚਾਹੀਦਾ ਹੈ ਜੋ ਏਆਈ ਦੀ ਮਦਦ ਨਾਲ ਚੱਲੇ ਭਾਵ ਕਿ ਮਨੁੱਖ ਰਹਿਤ ਰੈਸਟੋਰੈਂਟ ਹੋਵੇ। ਜਿੱਥੇ ਖਾਣਾ ਸਰਵ ਕਰਨ ਤੋਂ ਲੈ ਕੇ ਖਾਣਾ ਬਣਾਉਣ ਤੱਕ ਸਭ ਮਸ਼ੀਨਾਂ ਹੀ ਕੰਮ ਕਰਨ।
''ਲਗਭਗ 20 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਜਿਸ ਕਰਕੇ ਮੇਰਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੱਲੋਂ ਬਣਾਏ ਇਸ ਪ੍ਰੋਜੈਕਟ ਦੇ ਵਿੱਚ ਹੋਰ ਸੋਧਾਂ ਕੀਤੀਆਂ ਜਾਣਗੀਆਂ। ਮੈਂ ਇਸ ਵਿੱਚ ਹੋਰ ਰੋਬੋਟ ਲਾਉਣਾ ਚਾਹੁੰਦੀ ਹਾਂ ਤੇ ਜਦੋਂ ਇਹ ਪੇਟੈਂਟ ਹੋ ਜਾਵੇਗਾ। '' - ਕਾਸ਼ਵੀ ਜੈਨ
ਇਹ ਰੈਸਟੋਰੈਂਟ ਭਵਿੱਖ ਦੀਆਂ ਲੋੜਾਂ ਨੂੰ ਕਰਦਾ ਹੈ ਪੂਰਾ
ਕਾਸ਼ਵੀ ਜੈਨ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਕੀਤੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਦੇ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਹੈ। ਉਸਦੀ ਮਾਤਾ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕਾਫੀ ਕ੍ਰੇਟਿਵ ਹੈ ਅਤੇ ਉਸਨੇ ਖੁਦ ਇਹ ਪੂਰਾ ਪ੍ਰੋਜੈਕਟ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰੈਸਟੋਰੈਂਟ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਉਸ ਦੇ ਪਿਤਾ ਨੇ ਦੱਸਿਆ ਕਿ ਭਵਿੱਖ ਦੇ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਲੋੜ ਵੱਧਦੀ ਜਾ ਰਹੀ ਹੈ ਅਤੇ ਹਰ ਘਰੇਲੂ ਵਰਤੋਂ ਦੇ ਵਿੱਚ ਏਆਈ ਦੀ ਵਰਤੋਂ ਹੋਣ ਲੱਗ ਗਈ ਹੈ। ਇਸ ਕਰਕੇ ਹੁਣ ਅਜਿਹੇ ਰੈਸਟੋਰੈਂਟ ਵੀ ਸਥਾਪਿਤ ਹੋ ਜਾਣਗੇ ਜਿੱਥੇ ਏਆਈ ਹੋਵੇਗਾ ਅਤੇ ਉਨ੍ਹਾਂ ਦੀ ਬੇਟੀ ਨੇ ਪਹਿਲਾ ਹੀ ਇਹ ਮਾਡਲ ਤਿਆਰ ਕਰ ਦਿੱਤਾ ਹੈ ਤਾਂ ਜੋ ਇਸ ਤੋਂ ਹੋਰ ਵੀ ਸੇਧ ਲੈ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕੇਸ ਉਮਰ ਦੇ ਵਿੱਚ ਉਨ੍ਹਾਂ ਦੀ ਬੇਟੀ ਨੇ ਦੂਰ ਅੰਦੇਸ਼ੀ ਸੋਚ ਦੇ ਨਾਲ ਇਹ ਮਾਡਲ ਤਿਆਰ ਕੀਤਾ ਅਤੇ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।