ਦੋ ਨੌਜਵਾਨ ਪਟਵਾਰੀਆਂ ਦੀ ਹੋਈ ਮੌਤ (ETV Bharat (ਤਰਨਤਾਰਨ, ਪੱਤਰਕਾਰ)) ਤਰਨਤਾਰਨ: ਤਰਨਤਾਰਨ ਅਧੀਨ ਆਉਂਦੇ ਕੱਚਾ-ਪੱਕਾ ਪਿੰਡ ਦੇ ਕੋਲ ਬੀਤੀ ਰਾਤ ਕਰੀਬ 11 ਵਜੇ ਕਾਰ ਨਹਿਰ ਵਿੱਚ ਡਿੱਗਣ ਕਾਰਨ ਗੱਡੀ ਵਿੱਚ ਸਵਾਰ ਦੋ ਪਟਵਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਮਿਲਣ ਉਤੇ ਮੌਕੇ ਉਪਰ ਪਹੁੰਚੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਇਕੱਠੀ ਕਰ ਰਹੀ ਹੈ।
ਜਾਨ ਗੁਆਉਣ ਵਾਲੇ ਦੋਵੇਂ ਮ੍ਰਿਤਕਾਂ ਦੀ ਪਛਾਣ:ਹਾਦਸੇ ਵਿੱਚ ਜਾਨ ਗੁਆਉਣ ਵਾਲੇ ਦੋਵੇਂ ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਅਤੇ ਰਣਜੋਧ ਸਿੰਘ ਦੇ ਰੂਪ ਵਿੱਚ ਹੋਈ ਹੈ। ਦੋਵੇਂ ਪਟਵਾਰੀ ਹਨ। ਦੋਵੇਂ ਪਟਵਾਰੀ ਹਰੀਕੇ ਤੋਂ ਭਿੱਖੀਵਿੰਡ ਆ ਰਹੇ ਸਨ। ਜਿਸ ਤਰ੍ਹਾਂ ਉਹ ਪਿੰਡ ਕੱਚਾ-ਪੱਕਾ ਦੋ ਕੋਲ ਪੱਟੀ ਵਿੱਚ ਪਹੁੰਚੇ ਤਾਂ ਕਾਰ ਨਹਿਰ ਵਿੱਚ ਡਿੱਗ ਗਈ। ਇਸ ਤੋਂ ਪਹਿਲਾ ਲੋਕ ਮਦਦ ਲਈ ਪਹੁੰਚਦੇ ਉਸ ਤੋਂ ਹੀ ਦੋਵਾਂ ਦੀ ਮੌਤ ਹੋ ਗਈ ਸੀ।
ਦੇਰ ਰਾਤ ਕਾਰ ਵਿੱਚ ਘਰ ਪਰਤ ਰਹੇ :ਨੇੜੇ ਰਹਿੰਦੇ ਲੋਕਾਂ ਨੇ ਪਾਣੀ ਨੂੰ ਕੰਟਰੋਲ ਕਰਨ ਲਈ ਲੱਗੇ ਗੇਟ ਤੋਂ ਪਾਣੀ ਬੰਦ ਕਰ ਕੇ ਉਨ੍ਹਾਂ ਨੂੰ ਬਾਹਰ ਕੱਢਿਆ, ਪਰ ਦੋਵਾਂ ਦੀ ਮੌਤ ਹੋ ਗਈ ਚੁੱਕੀ ਸੀ। ਦੋਵੇਂ ਪੱਟੀ ਤਹਿਸੀਲ ਵਿੱਚ ਤਾਇਨਾਤ ਸਨ। ਦੋਵਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵੇਂ ਡਿਊਟੀ ਖ਼ਤਮ ਹੋਣ ਤੋਂ ਬਾਅਦ ਹਰੀਕੇ ਕੰਮ ਗਏ ਸਨ ਅਤੇ ਦੇਰ ਰਾਤ ਕਾਰ ਵਿੱਚ ਘਰ ਪਰਤ ਰਹੇ ਸਨ। ਪਿੰਡ ਕੱਚਾ-ਪੱਕਾ ਕੋਲ ਸਾਹਮਣੇ ਤੋਂ ਆ ਰਹੀ ਕਾਰ ਦੀ ਲਾਈਟ ਤੇਜ਼ ਹੋਣ ਪਟਵਾਰੀ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਨਹਿਰ ਵਿੱਚ ਡਿੱਗ ਪਈ। ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਪੂਰੇ ਇਲਾਕੇ ਅਤੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਫੈਲ ਗਈ: ਉੱਥੇ ਹੀ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਅਤੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਫੈਲ ਗਈ। ਵੱਖ ਵੱਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਦੱਸ ਦਈਏ ਕਿ ਮ੍ਰਿਤਕ ਪਟਵਾਰੀ ਹਰਜਿੰਦਰ ਸਿੰਘ ਜਿਸ ਦਾ ਵਿਆਹ ਮਹਿਜ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਤੇ ਮਾਂ ਨੂੰ ਛੱਡ ਗਿਆ। ਉਧਰ ਪਟਵਾਰੀ ਰਣਜੋਧ ਸਿੰਘ ਆਪਣੇ ਪਿੱਛੇ ਇੱਕ ਭਰਾ ਮਾਂ ਤੇ ਚਾਚੇ ਤਾਏ ਛੱਡ ਕੇ ਦੁਨੀਆਂ ਤੋਂ ਰੁਖਸਤ ਹੋ ਗਿਆ।