ਮੋਗਾ : ਜ਼ਿਲ੍ਹਾ ਮੋਗਾ ਦੀ ਪੁਲਿਸ ਵੱਲੋਂ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ ਨਸ਼ਾ ਤਸਕਰਾਂ ਅਤੇ ਕ੍ਰਾਇਮ ਵਿਰੁੱਧ ਚਲਾਈ ਮੁਹਿੰਮ ਤਹਿਤ ਸੀਆਈਏ ਸਟਾਫ ਵੱਲੋਂ 400 ਗ੍ਰਾਮ ਹੈਰੋਇਨ, 1 ਪਿਸਤੌਲ ਅਤੇ ਅਤੇ ਬੀਐਮਡਬਲਯੂ ਗੱਡੀ ਸਮੇਤ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।
ਮੋਗਾ ਪੁਲਿਸ CIA ਵੱਲੋਂ 400 ਗ੍ਰਾਮ ਹੈਰੋਇਨ (Etv Bharat) ਮੋਗਾ ਦੇ ਐਸਐਸਪੀ ਅਜੈ ਗਾਂਧੀ ਨੇ ਦਿੱਤੀ ਜਾਣਕਾਰੀ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸਐਸਪੀ ਅਜੈ ਗਾਂਧੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਐਸਪੀ ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀਐਸਪੀ ਲਵਦੀਪ ਸਿੰਘ ਦੀ ਅਗਵਾਈ ਅਨੁਸਾਰ ਸੀਆਈਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਹੈ।
ਇਸ ਤੋਂ ਅੱਗੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਿਤ ਗੈਂਗਸਟਰ ਅਤੇ ਉਸਦਾ ਇੱਕ ਸਾਥੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਉੱਤੇ ਕਈ ਕੇਸ਼ ਚੱਲਦੇ ਹਨ। ਏਐਸਆਈ ਜਰਨੈਲ ਸਿੰਘ ਦੀ ਅਗਵਾਈ ਹੇਠ ਕਾਬੂ ਕੀਤੇ ਗਏ ਗੈਂਗਸਟਰ ਦੀ ਪਛਾਣ ਗੁਰਦੀਪ ਸਿੰਘ ਉਰਫ ਮਾਨਾ ਵਾਸੀ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦੂ ਵਾਸੀ ਚੂਹੜਚੱਕ ਜ਼ਿਲ੍ਹਾ ਮੋਗਾ ਵੱਜੋਂ ਹੋਈ ਹੈ। ਮੁੱਢਲੀ ਜਾਂਚ ਮੁਤਾਬਿਕ ਮੁਲਜ਼ਮ ਹੈਰੋਇਨ ਦਾ ਧੰਦਾ ਕਰਦੇ ਹਨ। ਜਿੰਨ੍ਹਾਂ ਨੂੰ ਪੁਲਿਸ ਟੀਮ ਨੇ ਪਿੰਡ ਚੂਹੜਚੱਕ ਤੋਂ ਅਜੀਤਵਾਲ ਨੂੰ ਆਉਂਦੀ ਲਿੰਕ ਰੋਡ 'ਤੇ ਕਾਬੂ ਕੀਤਾ ਹੈ।
ਪੁਲਿਸ ਰਿਮਾਂਡ ਕੀਤਾ ਜਾਵੇਗਾ ਹਾਸਿਲ
ਇਸ ਤੋਂ ਅੱਗੇ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੀਪ ਸਿੰਘ ਉਰਫ ਮਾਨਾ, ਜੋ ਜ਼ਿਲ੍ਹਾ ਬਰਨਾਲਾ ਦਾ ਏ-ਕੈਟਾਗਿਰੀ ਗੈਂਗਸਟਰ ਹੈ, ਉਸ ਦੇ ਖਿਲਾਫ਼ ਵੱਖ-ਵੱਖ ਜਰਮਾਂ ਤਹਿਤ 42 ਮੁਕੱਦਮੇ ਦਰਜ ਹਨ ਅਤੇ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਕਿੰਦੂ ਦੇ ਖਿਲਾਫ 06 ਮੁਕੱਦਮੇ ਦਰਜ ਹਨ। ਇਸ ਤੋਂ ਅੱਗੇ ਪੁਲਿਸ ਅਧਿਆਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।