ਲੁਧਿਆਣਾ ਪਹੁੰਚੀ ਬਾਲੀਵੁੱਡ ਅਦਾਕਾਰਾ ਮਨਾਰਾ ਚੋਪੜਾ (ETV Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਬਾਲੀਵੁੱਡ ਅਦਾਕਾਰਾ ਅਤੇ ਬਿਗ ਬੋਸ ਦੇ ਵਿੱਚ ਵਿਖਾਈ ਦੇਣ ਵਾਲੀ ਮਨਾਰਾ ਚੋਪੜਾ ਲੁਧਿਆਣਾ ਪਹੁੰਚੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਹੋਰ ਪੰਜਾਬੀ ਅਤੇ ਬਾਲੀਵੁੱਡ ਹਸਤੀਆਂ ਵੀ ਮੌਜੂਦ ਰਹੀਆਂ ਹਨ। ਜਿੰਨਾ 'ਚ ਨਿਸ਼ਾ ਬਾਨੋ, ਮੰਨਤ ਨੂਰ, ਰਿਸ਼ੀਤਾ ਰਾਣਾ ਸ਼ਾਮਿਲ ਸਨ। ਇਸ ਮੌਕੇ ਮੀਡੀਆ ਨਾਲ ਪੰਜਾਬੀ 'ਚ ਗੱਲਬਾਤ ਕਰਦੇ ਹੋਏ ਮਨਾਰਾ ਚੋਪੜਾ ਦੇ ਦੱਸਿਆ ਕਿ ਬਿਗ ਬੋਸ ਸੀਜ਼ਨ ਲਗਾਉਣ ਤੋਂ ਬਾਅਦ ਉਹ ਪਹਿਲੀ ਵਾਰ ਪੰਜਾਬ ਅਤੇ ਖਾਸ ਕਰਕੇ ਲੁਧਿਆਣਾ ਪਹੁੰਚੀ ਹੈ।
ਕੌਮਾਂਤਰੀ ਪੱਧਰ 'ਤੇ ਮਚਾਈ ਜਾ ਰਹੀ ਧੂਮਾਂ: ਉਨ੍ਹਾਂ ਨੇ ਆਪਣੀ ਜ਼ਿਆਦਾਤਰ ਇੰਟਰਵਿਊ ਦੇ ਵਿੱਚ ਮੀਡੀਆ ਨਾਲ ਪੰਜਾਬੀ 'ਚ ਗੱਲਬਾਤ ਕੀਤੀ ਅਤੇ ਦੱਸਿਆ ਕਿ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਉਸ ਦਾ ਵਿਸ਼ੇਸ਼ ਲਗਾਵ ਰਿਹਾ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਅਦਾਕਾਰਾਂ ਵੱਲੋਂ ਕੌਮਾਂਤਰੀ ਪੱਧਰ 'ਤੇ ਮਚਾਈ ਜਾ ਰਹੀ ਧੂਮਾਂ ਨੂੰ ਲੈ ਕੇ ਵੀ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੇ ਵਿੱਚ ਹੁੰਦੇ ਹਨ ਤਾਂ ਇੱਕ ਵੱਖਰੀ ਹੀ ਵਾਈਬ ਇੱਥੇ ਉਨ੍ਹਾਂ ਨੂੰ ਮਹਿਸੂਸ ਹੁੰਦੀ ਹੈ।
ਇੰਟਰਨੈਸ਼ਨਲ ਆਈਕੋਨਿਕ ਅਵਾਰਡ : ਦਰਅਸਲ ਇਸ ਵਾਰ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਦੁਬਈ ਜਾਂ ਮੁੰਬਈ ਦੀ ਥਾਂ 'ਤੇ ਲੁਧਿਆਣਾ ਦੇ ਵਿੱਚ ਹੋਣ ਜਾ ਰਹੇ ਹਨ। ਜਿਸ ਵਿੱਚ 100 ਤੋਂ ਵੱਧ ਬਾਲੀਵੁੱਡ, ਹਾਲੀਵੁੱਡ ਅਤੇ ਪਾਲੀਵੁੱਡ ਨਾਲ ਜੁੜੀਆਂ ਹੋਈਆਂ ਹਸਤੀਆਂ ਕਲਾਕਾਰ ਅਦਾਕਾਰ ਸ਼ਾਮਿਲ ਹੋਣਗੇ। ਉਨ੍ਹਾਂ ਵਿੱਚੋਂ ਇਸ ਸਾਲ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਦੇ ਲਈ ਸ਼ੋਰਟ ਲਿਸਟ ਕੀਤੇ ਗਏ ਅਦਾਕਾਰਾ ਨੂੰ ਸਨਮਾਨਿਤ ਕੀਤਾ ਜਾਵੇਗਾ। ਸਿਰਫ ਭਾਰਤ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਕਈ ਅਦਾਕਾਰ ਸੰਗੀਤਕਾਰ ਅਤੇ ਕਲਾਕਾਰ ਇਸ ਅਵਾਰਡ ਫੰਕਸ਼ਨ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।
ਟਰਾਫੀ ਵੀ ਮੀਡੀਆ ਅੱਗੇ ਪੇਸ਼ ਕੀਤੀ:ਲੁਧਿਆਣਾ ਦੇ ਕ੍ਰਿਸਟਲ ਸਵਿਚ ਗੇਅਰ ਅਤੇ ਆਰ ਆਰ ਪ੍ਰੋਡਕਸ਼ਨ ਦੇ ਸਹਿਯੋਗ ਦੇ ਨਾਲ ਇਹ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਲੁਧਿਆਣਾ ਦੇ ਵਿੱਚ 21 ਸਤੰਬਰ ਨੂੰ ਹੋਣ ਜਾ ਰਹੇ ਹਨ। ਜਿਨਾਂ ਨੂੰ ਲੈ ਕੇ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸੇ ਦੇ ਮੱਦੇਨਜ਼ਰ ਮਨਾਰਾ ਚੋਪੜਾ ਅਤੇ ਹੋਰ ਅਦਾਕਾਰ ਲੁਧਿਆਣਾ ਪਹੁੰਚੇ ਹੋਏ ਸਨ। ਜਿਨ੍ਹਾਂ ਨੇ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਐਵਾਰਡ ਫੰਕਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਦੀ ਟਰਾਫੀ ਵੀ ਮੀਡੀਆ ਦੇ ਅੱਗੇ ਪੇਸ਼ ਕੀਤੀ।
ਕੋਮਾਂਤਰੀ ਪੱਧਰ 'ਤੇ ਧੂਮਾ ਪਾ ਰਹੇ ਪੰਜਾਬੀ ਕਲਾਕਾਰ :ਇਸ ਦੌਰਾਨ ਪੰਜਾਬੀ ਅਦਾਕਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਵੱਡਾ ਮੰਚ ਹੈ, ਇਸ ਦੇ ਨਾਲ ਪੰਜਾਬੀ ਫਿਲਮ ਜਗਤ ਨੂੰ ਹੋਰ ਵੀ ਵਧਾਵਾ ਮਿਲੇਗਾ। ਕਿਉਂਕਿ ਪੰਜਾਬੀ ਕਲਾਕਾਰ ਕੋਮਾਂਤਰੀ ਪੱਧਰ 'ਤੇ ਧੂਮਾ ਪਾ ਰਹੇ ਹਨ। ਇਸ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਹੋਰ ਹੋਵੇਗੀ, ਪੰਜਾਬ ਦੇ ਵਿੱਚ ਇੰਡਸਟਰੀ ਹੋਰ ਪ੍ਰਫੁਲਿਤ ਹੋਵੇਗੀ। ਜਿਸ ਨਾਲ ਸਾਰੇ ਹੀ ਨਵੇਂ ਅਤੇ ਪੁਰਾਣੇ ਕਲਾਕਾਰਾਂ ਨੂੰ ਫਾਇਦਾ ਮਿਲੇਗਾ।