ਪੰਜਾਬ

punjab

ਅੰਮ੍ਰਿਤਸਰ ਦੀ ਔਰਤ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੌੜ, ਫੜ੍ਹੇ ਗਏ ਨੌਜਵਾਨਾਂ ਦੇ ਮਾਪਿਆਂ ਨੇ ਮੀਡੀਆ ਸਾਹਮਣੇ ਕੀਤੇ ਵੱਡੇ ਖੁਲਾਸੇ - AMRITSAR WOMEN MURDER CASE

By ETV Bharat Punjabi Team

Published : Jul 13, 2024, 11:33 AM IST

Amritsar Murder News : ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਔਰਤ ਦੇ ਕਤਲ ਮਾਮਲੇ ਅੰਦਰ ਫੜ੍ਹੇ ਗਏ ਮੁਲਜ਼ਮਾਂ ਦੇ ਮਾਪਿਆਂ ਨੇ ਸਾਹਮਣੇ ਆਕੇ ਆਪਣੇ ਬੱਚਿਆਂ ਨੂੰ ਬੇਕਸੂਰ ਦੱਸਿਆ ਹੈ ਅਤੇ ਕਿਹਾ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਜਿਸ ਵੇਲੇ ਕਤਲ ਹੋਇਆ ਉਸ ਵੇਲੇ ਉਹਨਾਂ ਦੇ ਬੇਟੇ ਗੁਰੂ ਘਰ ਵਿੱਚ ਮੱਥਾ ਟੇਕਣ ਗਏ ਸਨ।

A new twist has come in the case of Amritsar woman's murder
ਅੰਮ੍ਰਿਤਸਰ ਦੀ ਔਰਤ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੌੜ (AMRITSAR REPORTER)

ਅੰਮ੍ਰਿਤਸਰ :ਬੀਤੇ ਦਿਨੀਂ ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਸੀ ਇੱਥੇ ਦੋ ਧਿਰਾਂ ਵਿਚਾਲੇ ਰੰਜਿਸ਼ ਕਾਰਨ 35 ਸਾਲਾ ਔਰਤ ਦਾ ਘਰ 'ਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਬਾਕੀ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਇਸ ਮਾਮਲੇ ਵਿੱਚ ਹੁਣ ਨਵਾਂ ਮੌੜ ਆ ਗਿਆ ਹੈ। ਦਰਅਸਲ ਪੁਲਿਸ ਵੱਲੋਂ ਕਤਲ ਦੇ ਇਲਜ਼ਾਮਾਂ ਹੇਠ ਕਾਬੂ ਕੀਤੇ ਨੌਜਵਾਨਾਂ ਦੇ ਮਾਪੇ ਅੱਗੇ ਆਏ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਮੁੰਡਿਆਂ ਨੂੰ ਫਸਾਇਆ ਜਾ ਰਿਹਾ ਹੈ। ਜਦਕਿ ਕਤਲ ਦੇ ਅਸਲ ਦੋਸ਼ੀ ਹੋਰ ਲੋਕ ਹਨ। ਪੁਲਿਸ ਕਤਲ ਦੇ ਅਸਲ ਦੋਸ਼ੀਆਂ ਨੂੰ ਕਾਬੂ ਕਰੇ ਅਤੇ ਸਾਡੇ ਬੱਚਿਆਂ ਨੂੰ ਰਿਹਾ ਕਰ ਦੇਣ।

ਸਾਡੇ ਬੱਚੇ ਬੇਕਸੂਰ :ਦੱਸਣਯੋਗ ਹੈ ਕਿ ਥਾਣਾ ਰਾਜਾਸੰਸੀ ਇਲਾਕੇ ਦੇ ਵਿੱਚ ਪੁਰਾਣੀ ਰੰਜਿਸ਼ ਤਹਿਤ ਦਿਨ ਦਿਹਾੜੇ ਰਜਿੰਦਰ ਕੌਰ ਨਾਂ ਦੀ ਔਰਤ ਦਾ ਘਰ ਵਿੱਚ ਵੜ ਕੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਿਸ ਮਾਮਲੇ ਚ ਪੁਲਿਸ ਨੇ ਕਾਰਵਾਈ ਕਰਦਿਆਂ ਇਹ ਗਿਰਫਤਾਰੀਆਂ ਕੀਤੀਆਂ ਸਨ ਪਰ ਉੱਥੇ ਹੀ ਹੁਣ ਮਾਮਲੇ ਸਬੰਧੀ ਦੂਜੀ ਧਿਰ ਵੀ ਸਾਹਮਣੇ ਆਈ ਹੈ। ਫੜ੍ਹੇ ਗਏ ਨੌਜਵਾਨਾਂ ਦੇ ਮਾਪਿਆਂ ਨੇ ਕੁਝ ਸੀਸੀਟੀਵੀ ਸਾਹਮਣੇ ਪੇਸ਼ ਕਰਦਿਆਂ ਕਿਹਾ ਹੈ ਕਿ ਜਿਸ ਦਿਨ ਅਤੇ ਜਿਸ ਸਮੇਂ ਰਜਿੰਦਰ ਕੌਰ ਦਾ ਕਤਲ ਹੋਇਆ ਸੀ ਉਸ ਸਮੇਂ ਉਹਨਾਂ ਦੇ ਬੱਚੇ ਢੀਂਗਰਾ ਕਲੋਨੀ 'ਚ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਸਨ। ਜਿਸ ਦੀ ਸੀਸੀਟੀਵੀ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਤੇ ਸਮਾਂ ਵੀ ਦਿਖਾਈ ਦੇ ਰਿਹਾ ਹੈ। ਜਦੋਂ ਉਹ ਮੱਥਾ ਟੇਕ ਰਹੇ ਸਨ ਤੇ ਦੂਜੇ ਪਾਸੇ ਉਸ ਔਰਤ ਦਾ ਕਤਲ ਕੀਤਾ ਗਿਆ ਸੀ। ਉੱਥੇ ਹੀ ਉਹਨਾਂ ਨੇ ਕੁਝ ਅਜਿਹੇ ਤੱਥ ਵੀ ਮੀਡੀਆ ਸਾਹਮਣੇ ਪੇਸ਼ ਕੀਤੇ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਮ੍ਰਿਤਿਕਾ ਦੇ ਪਰਿਵਾਰਕ ਮੈਂਬਰ ਲੋਕਾਂ ਨਾਲ ਕਿਵੇਂ ਕੁੱਟਮਾਰ ਕਰਦੇ ਹਨ।

ਪੁਲਿਸ ਕਰੇ ਨਿਰਪੱਖ ਜਾਂਚ :ਮਾਮਲੇ ਸਬੰਧੀ ਗੱਲ ਕਰਦਿਆਂ ਇੱਕ ਨੌਜਵਾਨ ਦੇ ਭਰਾ ਨੇ ਵੀਡੀਓ ਵੀ ਪੇਸ਼ ਕੀਤੀ। ਜਿਸ ਵਿੱਚ ਉਹਨਾਂ ਨੇ ਦਿਖਾਇਆ ਕਿ ਜਿਸ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਸੀ ਉਸਨੂੰ ਘਰੋਂ ਚੁੱਕ ਕੇ ਇੱਕ ਕੋਠੀ ਵਿੱਚ ਲਿਜਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਦੇ ਕੋਲ ਵੀਡੀਓ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਨਜਾਇਜ਼ ਹਥਿਆਰ ਵੀ ਨਜ਼ਰ ਆ ਰਹੇ ਹਨ। ਉੱਥੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੱਚੇ ਬੇਕਸੂਰ ਹਨ। ਉਹਨਾਂ ਨੂੰ ਪੁਰਾਣੀ ਰੰਜਿਸ਼ ਦੇ ਚਲਦੇ ਝੂਠਾ ਫਸਾਇਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਡੇ ਬੱਚਿਆਂ ਨੂੰ ਫਸਾਉਣ ਦੇ ਪਿੱਛੇ ਖੁਦ ਮ੍ਰਿਤਕਾ ਦੇ ਪਤੀ ਦਾ ਹੱਥ ਹੈ ਅਤੇ ਉਸ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੋ ਸੱਕਦਾ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਗਹਿਰਾਈ ਨਾਲ ਮਾਮਲੇ ਦੀ ਪੜਤਾਲ ਕਰੇ। ਇਸ ਸਬੰਧੀ ਜੋ ਵੀ ਕਾਰਵਾਈ ਹੋਈ ਅਸੀਂ ਪਰਿਵਾਰ ਅਤੇ ਪੁਲਿਸ ਦੇ ਨਾਲ ਖੜ੍ਹਾਂਗੇ ਪਰ ਸਾਡੇ ਪੁੱਤਰਾਂ ਨੂੰ ਨਜਾਇਜ਼ ਨਾ ਫਸਾਇਆ ਜਾਵੇ। ਸਾਡੇ ਬੱਚੇ ਬੇਕਸੂਰ ਹਨ ਉਹਨਾਂ ਨਾਲ ਇਨਸਾਫ ਕੀਤਾ ਜਾਵੇ।

ABOUT THE AUTHOR

...view details