ਪੰਜਾਬ

punjab

ETV Bharat / sports

ਵਰਿੰਦਰ ਸਹਿਵਾਗ ਅਤੇ ਆਰਤੀ ਅਹਲਾਵਤ ਵਿਚਾਲੇ ਤਲਾਕ ਦੀਆਂ ਕਿਆਸਰਾਈਆਂ ਵਧੀਆਂ, ਇਨ੍ਹਾਂ 2 ਗੱਲਾਂ ਤੋਂ ਸਾਹਮਣੇ ਆਇਆ ਸੱਚ ! - VIRENDER SEHWAG AND AARTI AHLAWAT

ਵਰਿੰਦਰ ਸਹਿਵਾਗ ਅਤੇ ਉਨ੍ਹਾਂ ਦੀ ਪਤਨੀ ਨੇ ਕਥਿਤ ਤੌਰ 'ਤੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਅਤੇ ਕਈ ਮਹੀਨਿਆਂ ਤੋਂ ਵੱਖ ਰਹਿ ਰਹੇ।

ਵਰਿੰਦਰ ਸਹਿਬਾਗ ਤੇ ਉਨ੍ਹਾਂ ਦੀ ਪਤਨੀ ਦੀ ਫਾਈਲ ਫੋਟੋ
ਵਰਿੰਦਰ ਸਹਿਬਾਗ ਤੇ ਉਨ੍ਹਾਂ ਦੀ ਪਤਨੀ ਦੀ ਫਾਈਲ ਫੋਟੋ (Etv Bharat)

By ETV Bharat Sports Team

Published : Jan 24, 2025, 1:51 PM IST

Updated : Jan 24, 2025, 2:46 PM IST

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਅਤੇ ਉਨ੍ਹਾਂ ਦੀ ਪਤਨੀ ਆਰਤੀ ਨੇ ਕਥਿਤ ਤੌਰ 'ਤੇ ਇੰਸਟਾਗ੍ਰਾਮ 'ਤੇ ਇਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਉਦੋਂ ਤੋਂ ਹਰ ਪਾਸੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਜਾਣਗੇ ਅਤੇ ਤਲਾਕ ਲੈ ਲੈਣਗੇ।

ਕੀ ਸਹਿਵਾਗ ਅਤੇ ਆਰਤੀ ਦਾ ਹੋਵੇਗਾ ਤਲਾਕ?

ਹਿੰਦੁਸਤਾਨ ਟਾਈਮਜ਼ ਦੇ ਅਨੁਸਾਰ, ਜੋੜੇ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲਾਂ 'ਤੇ ਇੱਕ ਦੂਜੇ ਨੂੰ ਫਾਲੋ ਕਰਨਾ ਵੀ ਬੰਦ ਕਰ ਦਿੱਤਾ ਹੈ। ਸਾਬਕਾ ਭਾਰਤੀ ਓਪਨਰ ਦੀ ਪਤਨੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਉਨ੍ਹਾਂ ਦੀਆਂ ਤਸਵੀਰਾਂ ਤੋਂ ਗਾਇਬ ਹੈ, ਜੋ ਉਨ੍ਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਨੂੰ ਹੋਰ ਬਲ ਦਿੰਦੀ ਹੈ। ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜੋੜਾ 'ਕਈ ਮਹੀਨਿਆਂ ਤੋਂ ਵੱਖ ਰਹਿ ਰਿਹਾ ਹੈ ਅਤੇ ਤਲਾਕ ਦੀ ਸੰਭਾਵਨਾ ਹੈ'।

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਹਾਰਦਿਕ ਪੰਡਯਾ ਅਤੇ ਉਨ੍ਹਾਂ ਦੀ ਪਾਰਟਨਰ ਨਤਾਸ਼ਾ ਸਟੈਨਕੋਵਿਚ ਨੇ ਇੰਸਟਾਗ੍ਰਾਮ 'ਤੇ ਇਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਸੀ ਅਤੇ ਆਖਿਰਕਾਰ ਵੱਖ ਹੋਣ ਦਾ ਫੈਸਲਾ ਕੀਤਾ ਸੀ। ਅਸੀਂ ਉਦੋਂ ਤੱਕ ਸਹਿਵਾਗ ਅਤੇ ਉਨ੍ਹਾਂ ਦੀ ਪਤਨੀ ਦੇ ਤਲਾਕ 'ਤੇ ਟਿੱਪਣੀ ਨਹੀਂ ਕਰ ਸਕਦੇ ਜਦੋਂ ਤੱਕ ਸਾਨੂੰ ਅਧਿਕਾਰਤ ਪੁਸ਼ਟੀ ਨਹੀਂ ਮਿਲਦੀ।

ਸਹਿਵਾਗ ਅਤੇ ਆਰਤੀ ਦਾ ਵਿਆਹ 2004 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੇਟੇ ਆਰੀਆਵੀਰ ਅਤੇ ਵੇਦਾਂਤ ਹਨ। ਇਸ ਜੋੜੇ ਨੇ ਅਜੇ ਤੱਕ ਆਪਣੇ ਤਲਾਕ ਜਾਂ ਵੱਖ ਹੋਣ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ, ਪਰ ਪ੍ਰਸ਼ੰਸਕਾਂ ਵਿੱਚ ਅਟਕਲਾਂ ਹਨ ਕਿ ਸਹਿਵਾਗ ਦੀ ਨਿੱਜੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਨਹੀਂ ਹੈ।

ਹਾਲਾਂਕਿ ਸਹਿਵਾਗ ਨੇ ਅਜੇ ਤੱਕ ਆਪਣੀ ਪਤਨੀ ਨਾਲ ਤਸਵੀਰਾਂ ਨਹੀਂ ਹਟਾਈਆਂ ਹਨ ਪਰ ਇੰਸਟਾਗ੍ਰਾਮ 'ਤੇ ਆਰਤੀ ਨਾਲ ਉਨ੍ਹਾਂ ਦੀ ਆਖਰੀ ਤਸਵੀਰ ਅਪ੍ਰੈਲ 2023 ਦੀ ਹੈ। ਸਹਿਵਾਗ ਨੇ ਆਪਣੀ 20ਵੀਂ ਵਿਆਹ ਦੀ ਵਰ੍ਹੇਗੰਢ (22 ਅਪ੍ਰੈਲ, 2024) 'ਤੇ ਵੀ ਕੋਈ ਜਨਤਕ ਪੋਸਟ ਸ਼ੇਅਰ ਨਹੀਂ ਕੀਤੀ। ਸਹਿਵਾਗ ਨੂੰ ਹਾਲ ਹੀ 'ਚ ਕਿਸੇ ਵੀ ਟ੍ਰਿਪ 'ਤੇ ਪਤਨੀ ਨਾਲ ਨਹੀਂ ਦੇਖਿਆ ਗਿਆ ਹੈ।

ਸਹਿਵਾਗ, ਜੋ ਭਾਰਤ ਲਈ ਟੈਸਟ ਕ੍ਰਿਕਟ ਵਿੱਚ ਸਲਾਮੀ ਬੱਲੇਬਾਜ਼ ਵਜੋਂ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਉਨ੍ਹਾਂ ਨੇ 104 ਮੈਚਾਂ (180 ਪਾਰੀਆਂ) ਵਿੱਚ 23 ਸੈਂਕੜੇ ਅਤੇ 32 ਅਰਧ ਸੈਂਕੜਿਆਂ ਦੀ ਮਦਦ ਨਾਲ 49.34 ਦੀ ਔਸਤ ਨਾਲ 8586 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 82.23 ਹੈ ਅਤੇ ਉਨ੍ਹਾਂ ਨੇ 2004 ਵਿੱਚ ਮੁਲਤਾਨ ਵਿੱਚ ਪਾਕਿਸਤਾਨ ਦੇ ਖਿਲਾਫ ਇਸ ਫਾਰਮੈਟ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਕੇ ਰਿਕਾਰਡ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ। ਉਨ੍ਹਾਂ ਨੇ 2008 ਵਿੱਚ ਚੇਨਈ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਇੱਕ ਹੋਰ ਤੀਹਰਾ ਸੈਂਕੜਾ ਲਗਾਇਆ ਅਤੇ ਟੈਸਟ ਵਿੱਚ ਦੋ ਤੀਹਰੇ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ।

ਸਹਿਵਾਗ ਦਾ ਵੱਡਾ ਬੇਟਾ ਆਰਿਆਵੀਰ ਫਿਲਹਾਲ ਘਰੇਲੂ ਕ੍ਰਿਕਟ ਖੇਡ ਰਿਹਾ ਹੈ। ਨਵੰਬਰ 2024 ਵਿੱਚ, ਆਰੀਆਵੀਰ ਨੇ ਕੂਚ ਬਿਹਾਰ ਟਰਾਫੀ ਵਿੱਚ ਮੇਘਾਲਿਆ ਦੇ ਖਿਲਾਫ ਅਜੇਤੂ ਸੈਂਕੜਾ ਲਗਾਇਆ। ਉਨ੍ਹਾਂ ਨੇ 87 ਦੀ ਸਟ੍ਰਾਈਕ ਰੇਟ ਨਾਲ 34 ਚੌਕੇ ਤੇ ਦੋ ਛੱਕੇ ਲਾਏ ਸਨ।

Last Updated : Jan 24, 2025, 2:46 PM IST

ABOUT THE AUTHOR

...view details