ਚੰਡੀਗੜ੍ਹ: ਇੱਕੋਂ ਤੋਂ ਵੱਧ ਕੇ ਇੱਕ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਝੋਲੀ ਪਾ ਚੁੱਕੇ ਨੇ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀਆਂ 'ਸੱਤ ਕਵਿਤਾਵਾਂ' ਕਰਕੇ ਲਗਾਤਾਰ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਇਸ ਦੇ ਨਾਲ ਹੀ ਗਾਇਕ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਦਰਅਸਲ, ਗਾਇਕ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਦੀ ਖਾਸੀਅਤ ਇਹ ਹੈ ਕਿ ਇਸ ਵੀਡੀਓ ਵਿੱਚ ਗਾਇਕ ਨੇ ਆਪਣੇ ਘਰ ਦੇ ਉਸ ਕਮਰੇ ਦੀ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਬੈਠ ਕੇ ਲਿਖਦੇ ਹਨ। ਜੇਕਰ ਹੁਣ ਇੱਥੇ ਕਮਰੇ ਦੀ ਗੱਲ ਕਰੀਏ ਤਾਂ ਇਸ ਕਮਰੇ ਵਿੱਚ ਗਾਇਕ ਨੇ ਆਪਣੀਆਂ ਅਤੇ ਹੋਰ ਕਈ ਸ਼ਾਨਦਾਰ ਗਾਇਕਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਹਨ, ਇਸ ਤੋਂ ਇਲਾਵਾ ਕਮਰੇ ਵਿੱਚ ਮੱਧਮ ਜਿਹੀ ਲਾਈਟ ਚੱਲ ਰਹੀ ਹੈ। ਵੀਡੀਓ ਦਰਸ਼ਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਹੁਣ ਲੱਗਦਾ ਸਾਜ਼ਾਂ ਨੂੰ ਮੱਥਾ ਟੇਕ ਦਿਆਂ, ਬੁਲਬੁਲ ਨੇ ਕੁਛ ਨਜ਼ਮਾਂ ਏਦਾਂ ਗਾਈਆਂ ਨੇ, ਤਾਨਪੁਰਾ ਤੂੰਬੀ ਨੂੰ ਕਹਿੰਦੇ ਸੁਣਿਆ ਸੀ, ਤੂੰ ਗੱਲਾਂ ਅਵਾਮ ਤੀਕ ਪਹੁੰਚਾਈਆਂ ਨੇ।'