ਮੁੰਬਈ (ਬਿਊਰੋ):ਬਾਲੀਵੁੱਡ ਦੀ ਨਵੇਂ ਸਾਲ 2024 ਦੀ ਸਭ ਤੋਂ ਵੱਡੀ ਫਿਲਮ 'ਫਾਈਟਰ' ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ। ਇਹ ਫਿਲਮ ਗਣਤੰਤਰ ਦਿਵਸ ਦੇ ਮੌਕੇ 'ਤੇ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਬਾਲੀਵੁੱਡ ਸੁਪਰਹੀਰੋ ਰਿਤਿਕ ਰੌਸ਼ਨ ਅਤੇ ਸੁਪਰਹਿੱਟ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਪਹਿਲੀ ਫਿਲਮ ਫਾਈਟਰ ਦੀ ਐਡਵਾਂਸ ਬੁਕਿੰਗ ਅੱਜ 20 ਜਨਵਰੀ ਨੂੰ ਸ਼ੁਰੂ ਹੋ ਗਈ ਹੈ।
ਭਾਰਤੀ ਸਿਨੇਮਾ ਦੀ ਪਹਿਲੀ ਏਰੀਅਲ ਐਕਸ਼ਨ ਫਿਲਮ ਫਾਈਟਰ ਲਈ ਰਿਤਿਕ-ਦੀਪਿਕਾ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਕ੍ਰੇਜ਼ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵੀ ਵੱਧਦਾ ਜਾ ਰਿਹਾ ਹੈ ਕਿਉਂਕਿ ਸ਼ਾਹਰੁਖ ਖਾਨ ਦੀ ਬਲਾਕਬਸਟਰ ਫਿਲਮ 'ਪਠਾਨ' ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਹੀ ਇਹ ਬਣਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਫਾਈਟਰ ਦੇ ਨਿਰਮਾਤਾ ਨੇ ਬੀਤੀ ਰਾਤ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਰਿਤਿਕ ਅਤੇ ਦੀਪਿਕਾ ਦੇ ਪ੍ਰਸ਼ੰਸਕਾਂ ਨੇ ਜ਼ੋਰਾਂ-ਸ਼ੋਰਾਂ ਨਾਲ ਟਿਕਟਾਂ ਬੁੱਕ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਫਾਈਟਰ ਨੇ ਐਡਵਾਂਸ ਬੁਕਿੰਗ 'ਚ 1 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਓਵਰਸੀਜ਼ ਮਾਰਕੀਟ ਵਿੱਚ ਕਮਾਈ:ਫਿਲਮ ਵਪਾਰ ਮਾਹਿਰ ਨਿਤੀਸ਼ ਸ਼ਾਅ ਦੇ ਅਨੁਸਾਰ ਫਾਈਟਰ ਨੇ ਵਿਦੇਸ਼ੀ ਬਾਜ਼ਾਰ ਤੋਂ 80 ਹਜ਼ਾਰ ਡਾਲਰ ਦੀ ਕਮਾਈ ਕੀਤੀ ਹੈ। ਇਸ 'ਚ ਸਭ ਤੋਂ ਵੱਧ 50 ਹਜ਼ਾਰ ਡਾਲਰ ਦੀ ਕਮਾਈ ਉੱਤਰੀ ਅਮਰੀਕਾ 'ਚ ਕੀਤੀ ਗਈ ਹੈ, ਜਿਸ ਤੋਂ ਬਾਅਦ ਆਸਟ੍ਰੇਲੀਆ 'ਚ 20 ਹਜ਼ਾਰ ਡਾਲਰ ਅਤੇ ਯੂਏਈ 'ਚ 10 ਹਜ਼ਾਰ ਡਾਲਰ ਐਡਵਾਂਸ ਬੁਕਿੰਗ ਰਾਹੀਂ ਕਮਾਏ ਗਏ ਹਨ। ਇਸ ਦੇ ਨਾਲ ਹੀ ਫਿਲਮ ਦੀ ਪ੍ਰੀ-ਸੇਲ ਵੀਕੈਂਡ ਤੱਕ ਜ਼ਿਆਦਾ ਹੋਣ ਦੀ ਉਮੀਦ ਹੈ।
ਤੁਹਾਨੂੰ ਦੱਸ ਦੇਈਏ ਫਿਲਮ ਫਾਈਟਰ ਨੂੰ ਸੈਂਸਰ ਬੋਰਡ ਤੋਂ U/A ਸਰਟੀਫਿਕੇਟ ਮਿਲਿਆ ਹੈ ਅਤੇ ਫਿਲਮ ਦਾ ਰਨਟਾਈਮ 2 ਘੰਟੇ 46 ਮਿੰਟ ਅਤੇ 33 ਸੈਕਿੰਡ ਹੈ। ਫਿਲਮ 'ਚ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਅਨਿਲ ਕਪੂਰ, ਕਰਨ ਸਿੰਘ ਗਰੋਵਰ, ਸੰਜੀਦਾ ਸ਼ੇਖ ਅਤੇ ਅਕਸ਼ੈ ਓਬਰਾਏ ਅਹਿਮ ਭੂਮਿਕਾਵਾਂ 'ਚ ਹਨ।