ਹੈਦਰਾਬਾਦ:UGC NET ਜੂਨ 2024 ਲਈ ਰਜਿਸਟਰ ਕੀਤੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਕਾਲਜ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀ, ਜੂਨੀਅਰ ਰਿਸਰਚ ਫੈਲੋਸ਼ਿਪ ਪਾਉਣ ਅਤੇ ਖੋਜ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੋਗਤਾ ਨਿਰਧਾਰਤ ਕਰਨ ਲਈ UGC NET ਜੂਨ 2024 ਪ੍ਰੀਖਿਆ 'ਚ ਸ਼ਾਮਲ ਹੋਣ ਲਈ ਐਡਮਿਟ ਕਾਰਡ ਅੱਜ ਜਾਰੀ ਕੀਤੇ ਜਾ ਸਕਦੇ ਹਨ।
NTA ਦੁਆਰਾ UGC NET ਜੂਨ 2024 ਪ੍ਰੀਖਿਆ ਲਈ ਐਡਮਿਟ ਜਾਰੀ ਕੀਤੇ ਜਾਣ ਦੀ ਤਰੀਕ ਦਾ ਅਜੇ ਅਧਿਕਾਰਿਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ। ਪਰ ਪ੍ਰੀਖਿਆ ਦੇ ਪੈਟਰਨ ਅਨੁਸਾਰ, ਐਡਮਿਟ ਪ੍ਰੀਖਿਆ ਦੀਆਂ ਤਰੀਕਾਂ ਤੋਂ 3-4 ਦਿਨ ਪਹਿਲੀ ਜਾਰੀ ਕੀਤੇ ਜਾਂਦੇ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ UGC NET ਜੂਨ 2024 ਪ੍ਰੀਖਿਆ ਲਈ ਐਡਮਿਟ ਕਾਰਡ ਅੱਜ ਜਾਰੀ ਹੋ ਸਕਦੇ ਹਨ।